190ਬੱਚਿਆਂ ਨੂੰ ਗਰਮ ਜਰਸੀਆਂ ਵੰਡੀਆ190ਬੱਚਿਆਂ ਨੂੰ ਗਰਮ ਜਰਸੀਆਂ ਵੰਡੀਆ


ਰਾਜਪੁਰਾ, ਸੂਹਰੋ (ਤਰੁਣ ਸ਼ਰਮਾ)ਅੱਜ ਪਿੰਡ ਸੂਹਰੋਂ ਵਿਖੇ ਸ ਗੁਰਬਚਨ ਸਿੰਘ ਵਿਰਕ ਅਮਰੀਕਾ ਵਲੋਂ ਆਪਣੇ ਭਤੀਜੇ ਸ ਪ੍ਰਮਜੀਤ ਸਿੰਘ ਵਿਰਕ ਦੇ ਸਹਿਯੋਗ ਨਾਲ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਸਰਕਾਰੀ ਮਿਡਲ ਸਕੂਲ ਸੂਹਰੋਂ ਦੇ 190 ਬੱਚਿਆਂ ਨੂੰ ਗਰਮ ਜਰਸੀਆਂ ਵੰਡੀਆਂ ਗਈਆਂ । ਇਸ ਮੌਕੇ ਵਿਸ਼ੇਸ਼ ਤੌਰ ਤੇ ਆਲ ਸਕੂਲ ਪੇਰੈਂਟਸ ਐਸੋਸੀਏਸ਼ਨ ਰਾਜਪੁਰਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਧਮੋਲੀ,  ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਸਿੰਘ ਬੰਟੀ ਖਾਨਪੁਰ, ਜਨਰਲ ਸਕੱਤਰ ਮਨੀਸ਼ ਕੁਮਾਰ ਬਤਰਾ, ਪਿੰਡ ਦੇ ਸਰਪੰਚ ਗੁਰਬਖਸ਼ ਸਿੰਘ, ਰਵਿੰਦਰਪਾਲ ਸਿੰਘ ਬਹਿੰਦਾ, ਜਗਤਾਰ ਸਿੰਘ ਬੈਦਵਾਨ, ਗੁਰਸ਼ਰਨ ਸਿੰਘ ਸਿੱਧੂ, ਕ੍ਰਿਪਾਲ ਸਿੰਘ ਸੰਧੂ,  ਮੈਬਰ ਪੰਚਾਇਤ ਲੱਖਾ ਸਿੰਘ, ਸੁਖਦੇਵ ਸਿੰਘ, ਸਰਕਾਰੀ ਪ੍ਰਾਇਮਰੀ ਸਕੂਲ ਦੀ ਹੈੱਡ ਟੀਚਰ ਰਾਜ ਕੁਮਾਰੀ, ਮਿਡਲ ਸਕੂਲ ਦੀ ਹੈੱਡ ਟੀਚਰ ਊਸ਼ਾ ਰਾਣੀ ਅਤੇ ਮਾਸਟਰ ਸੁੱਚਾ ਸਿੰਘ ਸਮੇਤ ਹੋਰ ਪਤਵੰਤੇ ਹਾਜ਼ਰ ਸਨ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਆਲ ਸਕੂਲ ਪੇਰੈਂਟਸ ਐਸੋਸੀਏਸ਼ਨ ਰਾਜਪੁਰਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਧਮੋਲੀ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਵਸਦੇ ਸਾਰੇ ਪੰਜਾਬੀਆਂ ਨੂੰ ਆਪਣੇ ਪਿੰਡ ਇਲਾਕੇ ਦੇ ਸਰਕਾਰੀ ਸਕੂਲਾਂ ਦਾ ਪੱਧਰ ਉੱਚਾ ਚੁੱਕਣ ਲਈ ਸ ਗੁਰਬਚਨ ਸਿੰਘ ਵਿਰਕ ਦੀ ਤਰਾਂ ਪਹਿਲ ਕਰਨੀ ਚਾਹੀਦੀ ਹੈ ਜੋ ਅਮਰੀਕਾ ਵਿੱਚ ਰਹਿ ਕੇ ਵੀ ਆਪਣੀ ਮਿੱਟੀ ਨਾਲ ਮੋਹ ਕਰਦੇ ਹਨ। ਇਸ ਮੌਕੇ ਉਨਾਂ ਕਿਹਾ ਕਿ ਸਾਨੂੰ ਸਾਰੇਆਂ ਨੂੰ ਰਲ ਕੇ ਸਮਾਜ ਸੇਵਾ ਵਿੱਚ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਕੰਮ ਕਰਨਾ ਚਾਹੀਦਾ ਹੈ