ਆਮ ਆਦਮੀ ਪਾਰਟੀ ਪੰਜਾਬ ਵਿੱਚ ਹੋਣ ਵਾਲੀ ਹਰੇਕ ਚੋਣ ਲੜੇਗੀ:ਡਾਕਟਰ ਬਲਵੀਰ

ਆਮ ਆਦਮੀ ਪਾਰਟੀ ਪੰਜਾਬ ਵਿੱਚ ਹੋਣ ਵਾਲੀ ਹਰੇਕ ਚੋਣ ਲੜੇਗੀ:ਡਾਕਟਰ ਬਲਵੀਰ  

ਰਾਜਪੁਰਾ(ਤਰੁਣ ਸ਼ਰਮਾ)ਅੱਜ ਆਮ ਆਦਮੀ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਡਾਕਟਰ ਬਲਵੀਰ ਸਿੰਘ ਜੀ ਨੇ ਪਿੰਡ ਨੀਲਪੁਰ ਵਿਖੇ ਪਾਰਟੀ ਵਲੰਟੀਅਰ ਲੇਖ ਰਾਜ ਭੀਮ ਦੇ ਮਾਤਾ ਜੀ ਦੇ ਅਕਾਲ ਚਲਾਣੇ ਤੇ ਅਫਸੋਸ ਪਰਗਟ ਕਰਨ ਤੋਂ ਬਾਅਦ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਵਿੱਚ ਹੋਣ ਵਾਲੀ ਹਰੇਕ ਚੋਣ ਲੋਕ ਸਭਾ ਚੋਣਾਂ,  ਨਗਰ ਨਿਗਮ, ਨਗਰ ਕੌਂਸਲ, ਜਿਲਾ ਪ੍ਰੀਸ਼ਦ ਸਮੇਤ ਸਾਰੀਆਂ ਚੋਣਾਂ ਲੜੇਗੀ ।ਪਾਰਟੀ ਪੰਜਾਬ ਦੇ ਲੋਕਾਂ ਨੂੰ ਸਿੱਖਿਆ, ਸਿਹਤ , ਰੁਜ਼ਗਾਰ  ਸਮੇਤ ਸਾਰੀਆਂ ਬੁਨਿਆਦੀ ਸਹੂਲਤਾਂ ਦੇਣ ਲਈ ਵਚਨਬੱਧ ਹੈ ਤੇ ਹਰ ਤਰ੍ਹਾਂ ਦੇ ਮਾਫੀਆ ਰਾਜ ਨੂੰ ਖਤਮ ਕਰਕੇ ਮੁਹੱਲਾ ਸਭਾ , ਗ੍ਰਾਮ ਸਭਾ ਨੂੰ ਸਾਰੀਆਂ  ਤਾਕਤਾਂ ਦੇ ਕੇ ਸੱਤਾ ਆਮ ਲੋਕਾਂ ਦੇ ਹੱਥ ਦਿੱਤੀ ਜਾਵੇਗੀ । ਸਰਕਾਰ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਗੰਭੀਰ ਨਹੀਂ ਹੈ ਜਿਸ ਕਰਕੇ ਕਿਸਾਨ ਲਗਾਤਾਰ ਆਤਮਹੱਤਿਆ ਕਰ ਰਹੇ ਹਨ। ਇਸ ਮੌਕੇ ਸੀਨੀਅਰ ਆਗੂ ਅਵਤਾਰ ਸਿੰਘ ਹਰਪਾਲਪੁਰ, ਬੰਤ ਸਿੰਘ ਹਾਸ਼ਮਪੁਰ , ਗੁਰਪ੍ਰੀਤ ਸਿੰਘ ਧਮੋਲੀ, ਸੁਖਪਾਲ ਸਿੰਘ ਪਾਲਾ , ਮਹਿੰਦਰ ਸਿੰਘ ਗਣੇਸ਼ ਨਗਰ,  ਸੁਰਿੰਦਰ ਸਿੰਘ ਬੰਟੀ ਖਾਨਪੁਰ , ਮਨੀਸ਼ ਕੁਮਾਰ ਬਤਰਾ,  ਲੇਖ ਰਾਜ ਭੀਮ, ਇਸਲਾਮ ਮੁਹੰਮਦ,  ਜਨਕ ਰਾਜ , ਅਮਰ ਸੈਣੀ , ਰਾਜ ਕੁਮਾਰ ਸ਼ਾਮਦੂ , ਨਸੀਬ ਖਾਨ ਅਤੇ ਹੋਰ ਵਰਕਰ ਹਾਜ਼ਰ ਸਨ।