ਅੱਜ ਰਾਜਪੁਰਾ ਦੇ ਆਰਿਯਨ ਕਾਲੇਜ ਦੇ ਵਿਦਿਆਰਥੀਆਂ ਵਲੋਂ ਨਾਭਾ ਥਰਮਲ ਪਲਾਂਟ ਦਾ ਦੌਰਾ, ਪਲਾਂਟ ਬਾਰੇ ਦਿੱਤੀ ਗਈ ਜਾਣਕਾਰੀ

ਰਾਜਪੁਰਾ (ਤਰੁਣ ਸ਼ਰਮਾ )ਅੱਜ ਰਾਜਪੁਰਾ ਦੇ ਆਰਿਯਨ ਕਾਲੇਜ ਦੇ ਬੀ.ਟੇਕ ਈ ਈ ਅਤੇ ਈ ਈ ਈ ਦੇ ਤੀਜੇ ,ਪੰਜਵੇ ਅਤੇ ਸਤਵੇਂ ਸਮੈਸਟਰ ਦੇ ਵਿਦਿਆਰਥੀਆਂ ਵਲੋਂ ਨਾਭਾ ਥਰਮਲ ਪਲਾਂਟ ਪਿੰਡ ਨਲਾਸ, ਰਾਜਪੁਰਾ ਦਾ ਪ੍ਰੈਕਟਿਕਲੀ ਨਾਲੇਜ ਵਾਸਤੇ ਦੌਰਾ ਕੀਤਾ ਗਿਆ । ਜਿੱਥੇ ਨਾਭਾ ਥਰਮਲ ਪਲਾਂਟ ਦੇ ਟੇਕਨਿਕਲੀ ਟੀਮ ਅਤੇ ਸਟਾਫ ਵਲੋਂ ਕਾਲੇਜ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਗਈ। ਟੇਕਨਿਕਲੀ ਸਟਾਫ ਵਲੋਂ ਕਾਲੇਜ ਦੇ ਮਕੈਨੀਕਲ ਵਿਦਿਆਰਥੀਆਂ ਨੂੰ ਭਵਿੱਖ ਵਿਚ ਥਰਮਲ ਪਲਾਂਟ ਵਿਚ ਜਾਂ ਮਕੈਨੀਕਲ ਲਾਈਨ ਦੀਆਂ ਇੰਡਸਟ੍ਰੀ ਵਿਚ ਹੋਣ ਵਾਲੇ ਕੰਮ ਬਾਰੇ ਬਾਰੀਕੀ ਨਾਲ ਜਾਣਕਾਰੀ ਦਿੱਤੀ ।ਸਟਾਫ ਨੇ 1400 ਮੈਗਵਾਟ ਵਾਲੇ ਪਲਾਂਟ ਬਾਰੇ ਅਤੇ ਇਸ ਨੂੰ ਕਿਸ ਤਰਾਂ ਜਨਰੇਟ ਕੀਤਾ ਜਾਂਦਾ ਹੈ ਇਸ ਬਾਰੇ ਵਿਦਿਆਰਥੀਆਂ ਨੂੰ ਵਧੇਰੇ ਜਾਣਕਾਰੀ ਦਿੱਤੀ । ਜਿਸ ਤੋਂ ਬਾਅਦ ਆਰਿਯਨ ਕਾਲੇਜ ਦੇ ਵਿਧਿਆਰਥੀਆ ਵਲੋਂ ਟੇਕਨਿਕਲੀ ਟੀਮ ਅਤੇ ਸਟਾਫ ਨੂੰ ਜਾਣਕਾਰੀ ਦੇਣ ਲਈ ਧੰਨਵਾਦ ਕੀਤਾ ।